Best Punjabi Status

  • ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ..
    ਫਿਰ ਲੋਕ practical ਹੋ ਗਏ,ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ …..
    ਹੁਣ ਲੋਕ professional ਹੋ ਗਏ,…ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਇਦਾ ਚੁੱਕਿਆ ਜਾ ਸਕੇ …
  • ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਸ਼ਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।
  • ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
  • ਭਾਵੇਂ 7 ਫੇਰੇ ਲੈ ਲਓ..ਭਾਵੇਂ 4 ਲਾਵਾਂ ਲੈ ਲਓ …ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈ…ਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ
  • ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”
  • ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ
  • ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ
  • ਦੁਖ ਤੇ ਨੁਕਸਾਨ ਸੇਹਿਣ ਤੋਂ ਬਾਅਦ ਇਨਸਾਨ ਜਿਆਦਾ ਨਿਮਰਤਾ ਵਾਲਾ ਤੇ ਗਿਆਨੀ ਹੋ ਜਾਂਦਾ ਹੈ
  • ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ
  • ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ…ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ ਵੀ ਨਹੀ ਡਰਦਾ..!!
  • ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ,
    ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ,
    ਇਨਸ਼ਾਨ ਕਿੰਨਾ ਅਜੀਬ ਹੈ ਲੋਕੋਂ,
    ਆਪ ਕੁਝ ਕਰ ਨਹੀ ਸਕਦਾ
    ਤੇ…
    ਦੋਸ਼ ਕਿਸਮਤ ਨੂੰ ਦਿੰਦਾ ਹੈ..।
  • ਸਬ ਤੋਂ ਉਦਾਸ ਰਹਿਣ ਵਾਲੇ ਲੋਕਾਂ ਦੀ ਨਿਸ਼ਾਨੀ …..ਜੋ ਅਕਸਰ ਬਹੁਤ ਹਸਦੇ ਨੇ….
  • ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ ਕਿਊਂਕਿ ਅਗਰ ਓਹ ਤੁਹਾਡੀ ਜ਼ਿੰਦਗੀ ਚ ਨਾ ਆਉਂਦੇ ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ
  • ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
  • ਵਕ਼ਤ ਤਜੁਰਬਾ ਤਾ ਦੇ ਜਾਂਦਾ.. ਪਰ ਮਾਸੂਮੀਅਤ ਖੋ ਲੈ ਜਾਂਦਾ ਹੈ |
  • ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ … ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ …ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ
  • ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
  • ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰੇਹਨਾ ਅਸਲੀ ਪਿਆਰ ਹੈ
  • ਮਰਦੀ ਸੀ ਜਿਹੜੀ ਕਦੇ ‪#‎ਮਿੱਤਰਾ ‬ਦੀ ‪#‎ਟੌਹਰ‬ ਤੇ ਮਰ ਗਈ ਉਹ ‪#‎ਪਾਸਪੋਰਟ‬ਵਾਲੀ ਮੋਹਰ ਤੇ
  • ਛੱਡੋ ਨਾ.. ੳੁਮੀਦ ਕਰ ਲਵੋ..ੳੁਡੀਕ ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ,ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ, ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..
  • ਕਿਸੇ ਨਾਲ ਝਗੜਦਿਆਂ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਝੌਤਾ ਕਰਨ ਵੇਲੇ ਸ਼ਰਮਸਾਰ ਨਾ ਹੋਣਾ ਪਵੇ ।
  • ਉਹ ਗੁਸੇ ਵਿਚ ਬੋਲਿਆ ਕਿ ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ।। ਮੈਂ ਵੀ ਸਿਰ ਝੁਕਾ ਕੇ ਕਿਹਤਾ ਕਿ ਆਖਿਰ .. ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ।।।
  • ਜੇ ਸੋਹਣਿਆ ਰੱਬ ਰੱਖਣਾ ਬਣਾ ਕੇ ….ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਦਾ So Pls✋ ਮੈਨੂੰ ਗੁੱਸਾ ਨਾ ਚੜਾਇਆ ਕਰ
    • ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ ਕਿ ਮੰਜਿਲ ਤਾਂ ਤੇਰੀ ਇਹ ਹੀ ਸੀ…..ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ ………ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ?ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ
    • ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ
    • ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ….
    • ਸਭ ਐਥੇ ਰਹਿ ਜਾਣਾ…ਮਾਣ ਨਾ ਕਰੋ…ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..ਅਹਿਸਾਨ ਨਾ ਕਰੋ
    • ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
    • ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…
    • ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
    • ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥
    • ਹੱਦ ਤੋ ਜ਼ਿਆਦਾ ਖੁਸ਼ੀ ਤੇ ਹੱਦ ਤੋ ਜ਼ਿਆਦਾ ਦੁੱਖ ਕਿਸੇ ਨੂੰ ਨਾ ਦਸੋ ਕਿਊਂਕਿ ਲੋਕ ਹੱਦ ਤੋ ਜ਼ਿਆਦਾ ਖੁਸ਼ੀ ਨੂੰ ਨਜ਼ਰ ਤੇ ਹੱਦ ਤੋ ਜ਼ਿਆਦਾ ਦੁੱਖ ਤੇ ਨਮਕ ਜ਼ਰੂਰ ਲਗਾਂਦੇ ਨੇ ॥
    • ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ ਸੱਬ ਤੋ ਮਹਿੰਗਾ ਹੈ ਸਹਿਯੋਗ ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ ॥
    • ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
    • ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ ॥
    • ਪੈਸੇ ਦੀ ਅਮੀਰੀ ਤਾ ਅੱਜ ਕਲ ਆਮ ਗਲ ਹੈ , ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ ।
    • ਜਾਤ -ਪਾਤ ਨੂੰ ਮੰਨਣ ਵਾਲੇ, ਆਪਣੀ ਜਾਤ ਦੇ ਔਗਣਾ ਨੂੰ ਵੀ ਗੁਣ ਸਮਝਦੇ ਹਨ!!
    • ਜਦੋਂ ਜ਼ੁਬਾਨ ਚੁੱਪ ਹੋਵੇ, ਤੇ ਦਿਲ ਵਿਰਲਾਪ ਕਰੇ, ਉਸਨੂੰ ਪਛਤਾਵਾ ਕਹਿੰਦੇ ਹਨ ॥
    • ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥
    • ਕਿਸੇ ਦਾ ਨਰਮ ਸੁਭਾਅ ਉਸਦੀ ਕਮਜੋਰੀ ਨਹੀਂ ਹੁੰਦਾ, ਸੰਸਾਰ ਵਿਚ ਪਾਣੀ ਤੋ ਨਰਮ ਕੁਝ ਵੀ ਨਹੀਂ ਪਰ ਉਸਦਾ ਤੇਜ ਵਹਾਅ ਵੱਡੀਆਂ ਵੱਡੀਆਂ ਚੱਟਾਨਾਂ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ॥
    • ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥
    • ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ
      ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ
      ਤੇਰੇ ਹੁਕਮ ਦੀ ਪਰਤ ਬਾਬੁਲਾ,
      ਮੈ ਉਦੋਂ ਵੀ,ਹੁਣ ਵੀ ..
      ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ ,
      ਇੱਕ ਪੱਗੜੀ ਬਾਬੁਲ ਦੀ …….
    • ਇਕੋ ਆ ਟਿਕਾਣਾ ..ਉਪਰ ਸੱਭ ਨੇ ਜਾਣਾ ..
    • ਪੈਰ ਸਦਾ ਆਪਣੇ ਜ਼ਮੀਨ ਤੇ ਟਿਕਾ ਕੇ ਰੱਖੋ,ਪਰ ਹਸਰਤ ਵੀ ਰੱਖੋ ਆਸਮਾਨ ਤੋਂ ਉੱਚਾ ਉੱਡਣ ਦੀ
      • ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
      • ਇੱਕ ਰੱਬ ਕੋਲੋਂ ਡਰੀ ਦਾ ਤੇ ਕਿਸੇ ਨੂੰ #hurt ਨੀ ਕਰੀਦਾ॥
      • ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।
      • ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
      • ਸਿਆਣੇ ਬਨੋ॥
      • ਕਮੀ ਕਿਸੇ ਇਨਸਾਨ ਦੀ ਮਜਬੂਰੀ ਹੋ ਸਕਦੀ ਹੈ, ਪਰ ਔਗੁਣ ਹਮੇਸ਼ਾ ਉਸਦੀ ਆਦਤ ਹੁੰਦੇ ਹਨ ।
      • ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ , ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥
      • ਘਰ ਬਦਲ ਜਾਏ ਸਮਾ ਬਦਲ ਜਾਏ ਇਨਾ ਦੁਖ ਨਹੀਂ ਹੁੰਦਾ ਜਿਨਾ ਉਦੋ ਹੁੰਦਾ ਜਦੋ ਕੋਈ ਆਪਣਾ ਬਦਲ ਜਾਂਦਾ ਹੈ ।
      • ਲੋਕਾਂ ਨੂੰ ਮਿਲਦੇ ਸਮੇ ਇਨਾ ਵੀ ਨਾ ਝੁਕੋ ਕਿ ਉਠਦੇ ਸਮੇ ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਪਵੇ ।
        • ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?
        • ਰੱਬਾ ਕਰਾ ਮੈਂ ਅਰਦਾਸ ਕਬੂਲ ਕਰੀ …ਜੋ ਕਰਦਾ ਏ ਮੇਨੂੰ ਦਿਲੋ ਪਿਆਰ ਓਹਨੂੰ ਮੇਰੇ ਤੋਂ ਨਾ ਕਦੇ ਦੂਰ ਕਰੀ।
        • ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
        • ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
        • ਤੂੰ ਬੰਦਾ ਬਣ ਜਾ ਦਿਲਾ ਦਿਆ ਜਾਨੀਆ ਮੈਂ ਤੇਰੇ ਨਾਲ ਵਿਆਹੀ ਹੋਈ ਆਂ
        • ਅੱਜ ਦੇ ਦੌਰ ਵਿਚ ਜੇਹੜਾ ਇਨਸਾਨ ਮੂਹ ਦਾ ਮਿੱਠਾ ਤੇ ਦਿਲ ਦਾ ਮਾੜਾ ਹੈ ਓਹ ਪੂਰੀ ਤਰ੍ਹਾ ਕਾਮਯਾਬ ਹੈ।
        • ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ.ਲੋਕ ਵੀ, ਰਸਤੇ ਵੀ, ਅਹਿਸਾਸ ਵੀ,ਤੇ ਕਦੀ ਕਦੀ ਅਸੀਂ ਖੁਦ ਵੀ!
        • ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ ਕਿਸੇ ਦੀ “ਕਾਸ਼” ਤੇ ਕਿਸੇ ਦੀ “ਜੇ” ਰਿਹ ਹੀ ਜਾਂਦੀ ਹੈ।
        • ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
        • ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ॥
        • ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
          • ਤੂੰ ਧੜਕਨ ਸੀ ਤੇਨੂੰ ਦਿਲੋ ਕੱਢ ਦੇ ਕਿਵੇ … ਅਸੀਂ ਚੰਗੇ ਹੀ ਨਹੀਂ ਸੀ ਤੇਨੂੰ ਲਗਦੇ ਕਿਵੇ।
          • ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ
          • ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ, ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ
          • ਦਿਲ ਵਿਚ ਚਾਹਤ ਦਾ ਹੋਣਾ ਵੀ ਜ਼ਰੂਰੀ ਹੈ,ਨਹੀਂ ਤਾਂ ਯਾਦ ਤਾਂ ਦੁਸ਼ਮਣ ਵੀ ਰੋਜ਼ ਕਰਦੇ ਹਨ
          • ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।
          • ਜਿਸਨੇ ਵੀ ਸਚ ਲੱਭਿਆ ਹੈ ਲੋਕ ਉਸ ਨਾਲ ਨਰਾਜ਼ ਹੀ ਹੋਏ ਹਨ।
          • ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
          • ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।
          • ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।
          • ਜਦੋ ਹੋਈ ਸੀ ਮੁਹਬੱਤ ਤਾ ਲਗਿਆ ਕੋਈ ਚੰਗੇ ਕੰਮ ਦਾ ਅਸਰ ਹੈ,ਖਬਰ ਨਹੀ ਸੀ ਮੈਨੁੰ,ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ
          • ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ..ਪਰ ਸਾਥ ਤਾ ਓਹੀ ਨਿਭਾਉਂਦੇ ਨੇ, ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ…
          • ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, ਜੋ ਕੁਝ ਕਿਤਾਬ ਵਿਚ ਹੈ, ਓਹ ਤੂੰ ਨਹੀਂ ਹੈ….
            • ਵਕਤ ਚੰਗਾ ਆਉਂਦਾ ਹੈ..ਪਰ ਵਕਤ ਨਾਲ ਹੀ ਆਉਂਦਾ ਹੈ
            • ਸਾਥੋਂ ਦੂਰ ਜਾਨ ਵਾਲੀ ਗੱਲ ਤੂੰ ਕਦੇ ਨਾ ਕਰੀ, ਤੇਥੋਂ ਦੂਰੀ ਵਾਲੀ ਗੱਲ ਸਾਥੋਂ ਜੜੀ ਨੀ ਜਾਨੀ
            • ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ
            • ਜਦੋਂ ਤੱਕ ਪੁੱਤਰ ਅਪਣਾ ਹੱਥ..ਪਿਤਾ ਦੀ ਜ਼ੇਬ ਵਿੱਚੋਂ ਨਹੀਂ ਕੱਢਦਾ..ਉਸਨੂੰ ਕਿਸੇ ਕੁੜੀਦਾ ਹੱਥ ਨਹੀਂ ਫੜਨਾ ਚਾਹੀਦਾ।
            • ਨੀ ਜਿਨੀ ਤੇਰੇ iPhone ਦੀ CLARITY..ਓਹਤੋ ਵੱਧਕੇ ਸਾਡੀ ਪੱਗ ਨਾਲ PERSONALITY
            • ਇਸਾਨ ਕੁਝ ਹਸ ਕੇ ਸਿੱਖਦਾ ਤੇ ਕੁਝ ਰੋ ਕੇ ਸਿੱਖਦਾ, ਜਦੋਂ ਵੀ ਸਿੱਖਦਾ, ਯਾ ਤਾਂ ਕਿਸੇ ਦਾ ਹੋ ਕੇ ਸਿੱਖਦਾ, ਯਾ ਫੇਰ ਕਿਸੇ ਨੂੰ ਖੋ ਕੇ ਸਿੱਖਦਾ।
            • ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
            • ਦੇਸੀ ਜਿਹਾ ਜੱਟ ਸੀ brandy ਹੋ ਗਿਆ, ਤੇਰੇ ਪਿਛੇ ਲਗ ਕੇ trendy ਹੋ ਗਿਆ!
            • ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ, ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
            • ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
            • ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
            • ਜਦੋਂ ਤੱਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੇਗਾ .. ਉਦੋਂ ਤੱਕ ਮੇਰੇ statuses ਚ ਤੇਰਾ ਜ਼ਿਕਰ ਰਹੇਗਾ ।
            • ਜਾ ਵਿਆਹ ਕਰਵਾ ਲੈ ਜਿਥੇ ਦਿਲ ਕਰਦਾ, ਸਾਥੋਂ ਮਿਨਤਾਂ ਤੇਰੀਆਂ ਹੋਣੀਆਂ ਨਾ ।
              • ਤੂੰ ਮੇਰੀ ਹੋ ਸਕਦੀ ਨਹੀਂ ,ਦੱਸ ਤੇਰੀ ਕੀ ਮਜਬੂਰੀ ਹੈ..ਮੇਂ ਤੇਰੇ ਬਿਨ ਜੀ ਸਕਦਾ ਨਹੀਂ ,ਤੇਨੂੰ ਦਸਣਾ ਬੋਹਤ ਜਰੂਰੀ ਹੈ।
              • ਕੱਲ ਮੇਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ :)
              • ਗੋਲੀਆਂ ਚਲਾਣੀਆਂ ਤਾਂ ਔਖੀਆਂ ਨਹੀ ਹੁੰਦੀਆਂ… ਕਚਹਿਰੀਆਂ ਚ ਕੇਸ ਨਿਪਟਾਉਣੇ ਔਖੇ ਹੁੰਦੇ ਨੇ …
              • ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ .. ਪੈਸਾ ਤੋ salmaan khan ਕੇ ਪਾਸ ਭੀ ਹੈ ..
              • ਰਾਂਝਾ ਆਪਣੀ ਰੁੱਸੀ ਹੋਈ ਹੀਰ ਨੂੰ ਮਨਾਉਣ ਤੋਂ ਬਾਦ ਪਿਆਰ ਨਾਲ ਬੋਲਿਆ..
                ਰਾਂਝਾ- ਕਹੇ ਤਾਂ ਚੰਨ ਤਾਰੇ ਤੋੜ ਲਿਆਵਾਂ?
                ਹੀਰ ਥੋੜੀ ਜਿਹੀ ਹੱਸੀ ਤੇ ਬੋਲੀ- ਜਾਨ ਫੇਰ ਲੰਡੂ ਗੱਲਾਂ ਸ਼ੁਰੂ…।
              • ਕਲ ਕਿਸੇ ਦੇਖਿਆ ਨਹੀਂ, ਕਲ ਦੇਖ ਕੇ ਵੀ ਜੀ ਨਹੀ ਹੁੰਦਾ , ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।
              • ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ।
              • ਮੇਨੂੰ ਮੇਰੇ ਮਲਕਾ ਔਕਾਤ ਚ ਰੱਖੀਂ।
              • ਆਪਨੇ ਬਾਰੇ ਕਦੀ ਵੀ ਮਾੜਾ ਨਾ ਸੋਚੋ ਕਿਉਂਕੀ ਤੁਹਾਡਾ ਮਾੜਾ ਸੋਚਣ ਲਈ ਦੁਨੀਆ ਚ ਹੋਰ ਵੀ ਬਥੇਰੇ ਨੇ ।
              • ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਆਪਣੇ ਆਪ ਚੰਗਾ ਹੋ ਜਾਵੇਗਾ।
              • ਇਕ ਤੂੰ ਹੋਵੇ ਇਕ ਮੈਂ ਹੋਵਾ , ਇਕ ਵੱਖਰੀ ਜਹੀ ਹੋਵੇ ਥਾਂ ਮਾਹਿਆ , ਗਲ ਤੇਰੀ ਮੇਰੀ ਬਣਦੀ ਆ ਤਾਂ ਮਾਹਿਆ…
              • ਕਮਲਿਏ ਤੂੰ ਤਾਂ ਕਰਮਾਂ ਵਾਲੀ ਏ ਮੈਂ ਤਾਂ ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ।
              • ਪਿਆਰ ਦੀ ਹਰ ਹੱਦ ਤੱਕ ਚਾਹਿਆ ਤੇਨੂੰ..
                ਬਾਹਾਂ ਵਿਚ ਘੁੱਟਕੇ ਲੁਕਾਇਆ ਤੇਨੂੰ..
                ਦੂਰ ਕਰੀਏ ਤੇਨੂੰ ਇਹ ਹੋ ਨਹੀ ਸਕਦਾ..
                ‪ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਤੇਨੂੰ

No comments:

Post a Comment